ਕਿ ਜੇ ਗੱਲ ਕਰ ਲਈ ਜਾਵੇ
ਦਿਲ ਨੂੰ ਜਲਾਉਂਦੇ
ਕਿੰਨੇ ਹੀ ਸੁਲਗਦੇ ਸਵਾਲ
ਗੱਲਾਂ ਗੱਲਾਂ ਵਿੱਚ ਸ਼ੀਤ ਹੋਣ
ਗੱਲਾਂ ਗੱਲਾਂ ਵਿੱਚ
ਸਵਾਲ ਜਵਾਬ ਦੇ
ਜਵਾਬ ਸਵਾਲ ਦੇ ਮੀਤ ਹੋਣ
ਊਂ ਗੱਲ ਐ ਇੱਕ
ਕਿ ਜੇ ਗੱਲ ਕਰ ਲਈ ਜਾਵੇ
ਸੱਧਰਾ ਨੂੰ ਕਦੇ ਪੈਂਦਾ
ਕਦੇ ਝੜਦਾ ਬੂਰ
ਫਲ ਬਣਨਾ ਵੀ ਲੋਚੇ
ਉਦਾਸ ਹਰ ਖੁਆਬ
ਫਿਰ ਖਿੜਨ ਲਈ ਸੋਚੇ
ਪਲ ਪਲ ਮਰਦੀ ਜ਼ਿੰਦਗੀ
ਲੰਮੀ ਉਮਰ ਜਿਉਣ ਦੀ
ਦੁਆ ਕਰ ਦੇਵੇ
ਗੱਲਾਂ ਗੱਲਾਂ ਵਿੱਚ ਬਣਿਆ
ਗੱਲਾਂ ਦਾ ਰਾਬਤਾ
ਹਰ ਲਮਹੇ ਦੇ ਮੱਥੇ ’ਤੇ
ਚੁੰਮਂਣ ਖੁਸ਼ੀ ਦੇ ਧਰ ਦਵੇ
ਊਂ ਗੱਲ ਐ ਇੱਕ
ਕਿ ਜੇ ਗੱਲ ਕਰ ਲਈ ਜਾਵੇ
ਖਿਆਲਾਂ ਦੀ ਬਣੀ ਡਾਰ
ਸ਼ਿਕਵੇ ਦਿਖਾਵੇ
ਦਰਦ ਵੀ ਦੇਵੇ
ਮੱਲਮ ਵੀ ਹੋ ਜਾਵੇ
ਗੱਲਾਂ ਗੱਲਾਂ ਵਿੱਚ ਗੱਲ
ਮੁਹੱਬਤ ਜਤਾਵੇ
ਇਬਾਦਤ ਕਰ ਜਾਵੇ
ਤੈਨੂੰ ਖ਼ੁਦਾ ਸਦਾਵੇ
ਮੈਨੂੰ ਸਵਾਲੀ ਬਣਾਵੇ
ਊਂ ਗੱਲ ਐ ਇੱਕ
ਕਿ ਇਹ ਗੱਲ ਕਿਵੇਂ ਹੋਵੇ ਭਲਾਂ ?
"ਚੌਹਾਨ"
No comments:
Post a Comment