ਧਰਮਰਾਜ ਜੀ ਦੀ ਲੱਗੀ ਕਚਿਹਰੀ ’ਚ ਲੇਖਾ ਜੋਖਾ ਹੋ ਰਿਹਾ ਸੀ ।
ਸਾਦਗੀ ਨਾਲ ਗੱਚ ਸਧਾਰਨ ਕੱਪੜਿਆਂ ’ਚ ਖੜੀ ਇੱਕ ਔਰਤ ਨੂੰ ਧਰਮਰਾਜ ਜੀ ਨੇ ਸਵਾਲ ਕਰਿਆ:-
ਹਾਂ ਜੀ, ਤੁਸ਼ੀਂ ਆਪਣੇ ਜੀਵਨ ’ਚ ਕੀ ਕਰਿਆ ?
ਜੀ ਪਹਿਲਾਂ ਮਾਤਾ ਪਿਤਾ ਦੀ ਸੇਵਾ ਕੀਤੀ । ਫਿਰ ਵਿਆਹ ਮਗਰੋਂ ਸੱਸ ਸਹੁਰੇ ਨੂੰ ਮਾਂ ਪਿਓ ਸਮਝਿਆ । ਪਤੀ ਨੂੰ ਪਰਮੇਸਵਰ
ਮੰਨਿਆ,ਬੱਚਿਆਂ ਨੂੰ ਚੰਗੇ ਸੰਸਕਾਰ ਦਿੱਤੇ ਹੁਣ ਤੁਹਾਡੀ ਕਚਿਹਰੀ ’ਚ ਹਾਂ ਜੀ ।
ਠੀਕ ਐ, ਇਉਂ ਕਰੋ ਬਈ ਇਸਨੂੰ ਸੋਨੇ ਵਾਲੇ ਕਮਰੇ ਦੀ ਚਾਬੀ ਦਿਓ । ਕੋਲ ਖੜੇ ਜਮ ਨੂੰ ,ਧਰਮਰਾਜ ਜੀ ਨੇ ਕਿਹਾ ਤੇ ਦੂਜੀ ਔਰਤ
ਨੂੰ ਸਵਾਲ ਕਰਿਆ :-
ਹਾਂ ਜੀ ਤੁਸੀਂ ਕੀ ਕੀਤਾ ?
ਜੀ ਮਾਤਾ ਪਿਤਾ ਦੀ ਸੇਵਾ ਕੀਤੀ । ਜਿਵੇਂ ਜੇ ਪਤੀ ਨੇ ਮੈਨੂੰ ਸਮਝਿਆ ਉਵੇਂ ਜੇ ਪਤੀ ਨੂੰ ਮੈਂ ਮਮਝ ਲਿਆ । ਸੱਸ ਸਹੁਰੇ ਨੇ ਨਾ ਮੈਨੂੰ ਸਹੀ
ਢੰਗ ਨਾਲ ਕਦੇ ਬੁਲਾਇਆ ਨਾ ਮੈਂ ।
ਠੀਕ ਐ, ਇਹ ਤੇ ਖੈਰ ਦੁਨੀਆਦਾਰੀ ਐ, ਏਨਾ ਕੁ ਤਾਂ ਚਲਦਾ । ਇਉਂ ਕਰੋ ਬਈ ਇਸਨੂੰ ਚਾਂਦੀ ਦੇ ਕਮਰੇ ਦੀ ਚਾਬੀ ਦਿਓ । ਧਰਮਰਾਜ ਜੀ
ਨੇ ਕਹਿ ਕੇ ਅਗਲੀ ਔਰਤ ਵੱਲ ਦੇਖਿਆ ।
ਖੁੱਲੇ ਵਾਲ, ਅੱਖਾਂ ਨਾ ਗੱਲ ਕਰਦੀਆਂ ਅਦਾਵਾਂ ,ਜਿਸਨੇ ਖੂਬਸ਼ੂਰਤ ਦਿਸਣ ਲਈ ਉਹ ਕਿਹੜਾ ਸਿੰਗਾਰ ਤੇ ਕਿਹੜਾ ਤਰੀਕਾ ਜੋ ਨਾ
ਅਪਣਾਇਆ ਹੋਵੇ ਤੇ ਖੂਬਸੂਰਤ ਨਾ ਲੱਗ ਰਹੀ ਹੋਵੇ ।
ਹਾਂ ਜੀ ਬੀਬਾ ,ਤੁਸੀਂ ਕੀ ਕੀਤਾ ਜੀਵਨਕਾਲ ’ਚ ? ਧਰਮਰਾਜ ਜੀ ਨੇ ਮਾੱਡਰਨ ਔਰਤ ਨੂੰ ਸਵਾਲ ਕਰਿਆ :-
ਆਪਾਂ ਕਦੇ ਮਾ ਪਿਓ ਨੂੰ ਪਾਣੀ ਨਹੀਂ ਪੁੱਛਿਆ,ਸੋ ਸੱਸ ਸਹੁਰੇ ਨੂੰ ਤਾਂ ਪੁੱਛਣਾ ਹੀ ਕੀ ਸੀ ਜੀ। ਪਤੀ ਵਿਚਾਰਾ ਮੇਰੀ ਸੇਵਾ ਕਰਦਾ ਈ ਮਰ
ਗਿਆ ।
ਹਾਂ ਪਰ ਇੱਕ ਐ , ਆਪਾ ਕਿਸੇ ਨੂੰ ਜਵਾਬ ਨਹੀਂ ਦਿੱਤਾ, ਕਿਸੇ ਦਾ ਦਿਲ ਨਹੀਂ ਤੋੜਿਆ । ਤੀਜੀ ਔਰਤ ਨੇ ਜਵਾਬ ’ਚ ਕਿਹਾ ।
ਮਾੱਡਰਨ ਔਰਤ ਦਾ ਜਵਾਬ ਸੁਣ ਕੇ ਧਰਮਰਾਜ ਜੀ ਮਨ ਹੀ ਮਨ ਹੱਸੇ ਤੇ ਆਸੇ ਪਾਸੇ ਜੇ ਦੇਖ ਕੇ ਕਿਹਾ :-
ਬਈ ਮੁੰਡਿਓ ,ਇਉ ਕਰੋ ਇਸਨੂੰ ਮੇਰੇ ਕਮਰੇ ਦੀ ਚਾਬੀ ਦਿਓ ।
" ਇੱਕ ਦੋਸਤ ਤੋਂ ਸੁਣਿਆ ਚੁਟਕਲਾ "
No comments:
Post a Comment