ਗ਼ਜ਼ਲ
ਠਹਿਰ ਐ ਦਿਲ, ਕਿਧਰੇ ਫਿਰ ਨਾ ਬਵਾਲ ਉੱਠੇ !
ਸਿੱਖ ਲਿਖਨਾ, ਇਸ ਤੋਂ ਪਹਿਲਾਂ ਕੇ ਸਵਾਲ ਉੱਠੇ ।
ਸੋਚਦਾ ਹਾਂ ਚੁੱਪ ਕਰ ਕੇ , ਬੁੱਤ ਵਾਂਗ ਖੜਹ੍ ਜਾਂ,
ਨਾ ਦਿਲੇ ’ਚ ਸੌਰ ਉੱਠੇ , ਤੇ ਨਾ ਤਾਲ ਉੱਠੇ ।
ਅੱਖ ਲੱਗੇ ਤਾਂ ਖੁਆਬਾਂ , ਸੰਗ ਆ ਰਲੇ ਉਹ,
ਜਾਗਦਾਂ ਤਾਂ ਖ਼ਾਬ ਉਸਦਾ , ਬਣ ਕੇ ਭਾਲ ਉੱਠੇ ।
ਕੀ ਕਹਾਂ ਅਹਿਸਾਸ ਨੂੰ ਮੈਂ,ਠਹਿਰਿਆ ਜੋ ਜ਼ਿਹਨ ’ਚ,
ਰਮਜ਼ ਉੱਠੇ ਤੇ ਨਾ ਕੋਈ , ਪੈੜ- ਚਾਲ ਉੱਠੇ ।
ਗੁਜ਼ਰ ਜਾਂਦੀ ਜ਼ਿੰਦਗੀ ਤਾਂ, ਕਦ ਰੁਕੇ ਕਿਸੇ ਬਿਨ,
ਪੀੜ ਯਾਦਾਂ ਦੀ ਦਿਲਾ ਪਰ , ਬੇਮਿਸਾਲ ਉੱਠੇ ।
"ਚੌਹਾਨ"

No comments:
Post a Comment