Sunday, August 19, 2018

geet - sher o shayari chauhan ·

ਗੀਤ 
ਕਿ ਸਾਡੇ ਨਾਲ ਉਹ ਬਿਨਾਂ ਗੱਲ ਤੋਂ ਲੜੇ ਨੇ 
ਸੋਹਣਿਆ ਦੇ ਨਾਲ ਸਾਨੂੰ ਸ਼ਿਕਵੇ ਬੜੇ ਨੇ
ਰਮਜਾਂ ਵਾਲਿਆਂ ਨੂੰ ਹੁੰਦੀ ਰਮਜਾਂ ਦੀ ਸਾਰ ਵੇ
ਗੱਲਾਂ ਗੱਲਾਂ ਵਿੱਚ ਸਾਨੂੰ ਛਮਕਾਂ ਨਾ ਮਾਰ ਵੇ 
ਜ਼ਖ਼ਮ ਇਹਨਾਂ ਛਮਕਾਂ ਦੇ ਦੁੱਖਦੇ ਬੜੇ ਨੇ
ਸੋਹਣਿਆ ਦੇ ਨਾਲ ਸਾਨੂੰ ਸ਼ਿਕਵੇ ...
ਸਾਉਣ ਦੇ ਛਰਾਟੇ ਚੰਨਾਂ ਰੁੱਤ ਐ ਪਿਆਰ ਦੀ
ਪੁਰੇ ਦੀ ਵਾਅ ਠੰਢੀ ਹਿੱਕ ਮੇਰੀ ਸਾੜਦੀ
ਕੀ ਦੱਸੀਏ ਕਿਸੇ ਨੂੰ ਚਾਅ ਕਣੀਆਂ ’ਚ ਰੜੇ ਨੇ
ਸੋਹਣਿਆ ਦੇ ਨਾਲ ਸਾਨੂੰ ਸ਼ਿਕਵੇ ...
ਮੰਨਿਆਂ ਕਿ ਮੁਹੱਬਤ ’ਚ ਸ਼ਰਾਰਤ ਹੈ ਲਾਜ਼ਮੀ,
ਆਸ਼ਿਕ ਲਈ ਇਸ਼ਕ ਦੀ ਇਬਾਦਤ ਹੈ ਲਾਜ਼ਮੀ
ਕਿਸਨੇ ਲਿਖੇ ਇਹ ਹਰਫ ਤੇ ਕਿਸਨੇ ਇਹ ਪੜੇਹ੍ ਨੇ
ਸੋਹਣਿਆ ਦੇ ਨਾਲ ਸਾਨੂੰ ਸ਼ਿਕਵੇ ...
ਤੇਰੀ ਰਜ਼ਾ ’ਚ ਆਵੇ ਚੌਹਾਨ ਸੌਖਾ ਸਾਹ ਵੇ,
ਮਗਰੂਰੀਆਂ ’ਚ ਐਵੇਂ ਇਹ ਉਮਰ ਨਾ ਗਵਾ ਵੇ
ਸੰਗ ਕੀ ਲਿਜਾਣਗੇ ਉਹ ਜੋ ਜਿੱਦ ’ਚ ਖੜੇ ਨੇ
ਕਿ ਸਾਡੇ ਨਾਲ ਉਹ ਬਿਨਾਂ ਗੱਲ ਤੋਂ ਲੜੇ ਨੇ
ਸੋਹਣਿਆ ਦੇ ਨਾਲ ਸਾਨੂੰ ਸ਼ਿਕਵੇ ਬੜੇ ਨੇ
...
ਗੀਤ ਦਾ ਮੁਖੜਾ ਹੋਰ ਸ਼ਾਇਰ ਦਾ ਲਿਆ ਹੋਇਆ ਹੈ ਜੀ ਜਿਸਦਾ ਮੈਨੂੰ ਨਾਮ ਨਹੀਂ ਪਤਾ
ਬਾਕੀ ਮੇਰਾ ਹੈ ਜੀ
"ਚੌਹਾਨ"

ਕਿ ਸਾਡੇ ਨਾਲ ਉਹ ਬਿਨਾਂ ਗੱਲ ਤੋਂ ਲੜੇ ਨੇ  ਸੋਹਣਿਆ ਦੇ ਨਾਲ ਸਾਨੂੰ ਸ਼ਿਕਵੇ ਬੜੇ ਨੇ ਰਮਜਾਂ ਵਾਲਿਆਂ ਨੂੰ ਹੁੰਦੀ ਰਮਜਾਂ ਦੀ ਸਾਰ ਵੇ ਗੱਲਾਂ ਗੱਲਾਂ ਵਿੱਚ ਸਾਨੂੰ ਛਮਕਾਂ ਨਾ ਮਾਰ ਵੇ  ਜ਼ਖ਼ਮ ਇਹਨਾਂ ਛਮਕਾਂ ਦੇ ਦੁੱਖਦੇ ਬੜੇ ਨੇ  ਸੋਹਣਿਆ ਦੇ ਨਾਲ ਸਾਨੂੰ ਸ਼ਿਕਵੇ ... ਸਾਉਣ ਦੇ ਛਰਾਟੇ ਚੰਨਾਂ ਰੁੱਤ ਐ ਪਿਆਰ ਦੀ ਪੁਰੇ ਦੀ ਵਾਅ ਠੰਢੀ ਹਿੱਕ ਮੇਰੀ ਸਾੜਦੀ ਕੀ ਦੱਸੀਏ ਕਿਸੇ ਨੂੰ ਚਾਅ ਕਣੀਆਂ ’ਚ ਰੜੇ ਨੇ ਸੋਹਣਿਆ ਦੇ ਨਾਲ ਸਾਨੂੰ ਸ਼ਿਕਵੇ ... ਮੰਨਿਆਂ ਕਿ ਮੁਹੱਬਤ ’ਚ ਸ਼ਰਾਰਤ ਹੈ ਲਾਜ਼ਮੀ, ਆਸ਼ਿਕ ਲਈ ਇਸ਼ਕ ਦੀ ਇਬਾਦਤ ਹੈ ਲਾਜ਼ਮੀ ਕਿਸਨੇ ਲਿਖੇ ਇਹ ਹਰਫ ਤੇ ਕਿਸਨੇ ਇਹ ਪੜੇਹ੍ ਨੇ ਸੋਹਣਿਆ ਦੇ ਨਾਲ ਸਾਨੂੰ ਸ਼ਿਕਵੇ ... ਤੇਰੀ ਰਜ਼ਾ ’ਚ ਆਵੇ ਚੌਹਾਨ ਸੌਖਾ ਸਾਹ ਵੇ, ਮਗਰੂਰੀਆਂ ’ਚ ਐਵੇਂ ਇਹ ਉਮਰ ਨਾ ਗਵਾ ਵੇ ਸੰਗ ਕੀ ਲਿਜਾਣਗੇ ਉਹ ਜੋ ਜਿੱਦ ’ਚ ਖੜੇ ਨੇ ਕਿ ਸਾਡੇ ਨਾਲ ਉਹ ਬਿਨਾਂ ਗੱਲ ਤੋਂ ਲੜੇ ਨੇ  ਸੋਹਣਿਆ ਦੇ ਨਾਲ ਸਾਨੂੰ ਸ਼ਿਕਵੇ ਬੜੇ ਨੇ,geet

No comments:

Post a Comment