Wednesday, August 8, 2018

ਆਜੜੀ ਤੇ ਰਾਜਕੁਮਾਰੀ " ਦੇ ਚੌਥੇ ਭਾਗ ਵਿੱਚੋਂ ...

"ਆਜੜੀ ਤੇ ਰਾਜਕੁਮਾਰੀ " ਅਗਲੀ ਕਿਸਤ ਵਿੱਚੋਂ
ਮੁਹੱਬਤ ਨੂੰ
ਜੁਬਾਨ ਬਿਆਨ ਕਰੇ, ਨਾ ਕਰੇ
ਪਰ ਨੈਣਾਂ ਚੋਂ ਨਿਕਲਦੀਆਂ ਪਰਛਾਈਆਂ
ਮੁਹੱਬਤ ਦੀ ਹਕੀਕਤ 
ਕਹਿ ਦਿੰਦੀਆਂ ਨੇ ਜੀ ।
ਖੈਰ ਇਹ ਛੱਡੋ, ਮੇਰੀ ਸ਼ਰਤ ਸੁਣੋ ਜੀ :-
ਸ਼ਰਤ ਇਹ ਹੈ ਕਿ , ਅਗਰ ਆਪਜੀ ਮੇਰੀ ਇਹ ਬੁਝਾਰਤ ਬੁੱਝ ਲੈਂਦੇ ਓ ਤਾਂ ਸਮਝੋ, ਮੈਂ ਆਪਜੀ ਵੱਲੋਂ ਖੇਡੀ ਬਾਜੀ ਦੀ ਸ਼ਰਤ ਹਾਰ ਗਿਆ ਤੇ ਦੂਜਿਆਂ ਵਾਂਗ ਆਪਜੀ ਮੈਨੂੰ ਵੀ ਸਜਾ ਦਿਓਗੇ । ਅਗਰ ਆਪਜੀ ਤੋਂ ਬੁਝਾਰਤ ਨਾ ਬੁੱਝੀ ਗਈ ਤਾਂ ਮੈਂ ਆਪਜੀ ਨਾਲ ਵਿਆਹ ਨਹੀਂ ਕਰਵਾਂਗਾ, ਕਿਉਂਕਿ ਕੋਈ ਮੇਰੇ ’ਤੇ ਰਹਿਮ ਕਰੇ ਇਹ ਮੈਨੂੰ ਮਨਜੂਰ ਨਹੀਂ ਤੇ ਮੈਂ ਕਿਸੇ ਨੂੰ ਜਿੱਤ ਕੇ ਗੁਲਾਮ ਬਣਾ ਲਵਾਂ , ਇਹ ਮੇਰੇ ਫਰਿਸ਼ਤਿਆਂ ਨੂੰ ਵੀ ਮਨਜੂਰ ਨਹੀਂ ਜੀ ।
ਰਾਜਕੁਮਾਰੀ:- ਕੀ ਮਤਲਬ ?
ਆਜੜੀ:-ਮਤਲਬ ਨਾਲ ਉਹਨਾਂ ਨੂੰ ਹੀ ਮਤਲਬ ਹੁੰਦਾ ਹੈ ਜੀ , ਜੋ ਆਪਣੇ ਮਤਲਬ ਲਈ ਦਿਲ ਦੇ ਬੂਹੇ ਖੋਲਦੇ ਵੀ ਨੇ ਆਪਣੇ ਮਤਲਬ ਲਈ ਦਿਲ ਦੇ ਬੂਹੇ ਬੰਦ ਵੀ ਕਰ ਦਿੰਦੇ ਨੇ । ਜਿੰਨਾਂ ਲਈ ਸਿਰਫ ਮਤਲਬ ਨਾਲ ਮਤਲਬ ਹੁੰਦਾ  ਪਰ ਮੈਨੂੰ, ਮਤਲਬ ਨਾਲ ਕੋਈ ਮਤਲਬ ਨਹੀਂ ਹੁੰਦਾ ਜੀ । ਅਗਰ ਆਪਜੀ ਨੂੰ ਸ਼ਰਤ ਮਨਜ਼ੂਰ ਹੈ ਤਾਂ, ਮੈਂ ਆਪਣੀ ਬੁਝਾਰਤ ਕਹਿ ਦਿੰਨਾਂ । ਅਗਰ ਨਹੀਂ, ਤਾਂ ਸ਼ਰਤ ਮੁਤਾਬਕ ਮੈਂ ਚਲਾ ਜਾਵਾਂਗਾ ਤੇ ਗਏ ਤੋਂ ਬਾਅਦ, ਮੇਰਾ ਮੁੜ ਵਾਪਿਸ ਆਉਣਾ ਉਸ ਨੀਲੀ ਛੱਤ ਵਾਲੇ ਦੀ ਰਜ਼ਾ ਤਾਂ ਹੋ ਸਕਦੀ ਹੈ  ਮੇਰੀ ਮਰਜ਼ੀ ਕਦੇ ਵੀ ਨਹੀਂ ਹੋਵੇਗੀ ਜੀ । 
" ਚੌਹਾਨ"
ਚਲਦਾ...

No comments:

Post a Comment