Wednesday, June 6, 2018

zindagi di ladai

ਲੜੋ ਹੱਕ ਐ
ਲੜਨਾ ਬਣਦਾ
ਅਗਰ ਕੋਈ ਮੁਸ਼ੀਬਤ
ਜ਼ਿੰਦਗੀ ਨੂੰ ਜਿਉਣ ਦੇ ਰਾਹ ਤੋਂ ਭਟਕਾ ਕੇ ਦਿਨ ਕਟੀਆਂ ਕਰਨ ਵਾਲੀ
ਨੇਹ੍ਰੀ ਬਸਤੀ ਵੱਲ ਮੋੜਨਾ ਚਾਹੇ
ਤਾਂ ਉਸ ਨਾਲ ਲੜੋ
ਲੜਨਾ ਬਣਦਾ
ਕੋਈ ਇੱਜਤ ਤੱਕੇ
ਤਾਂ ਲੜੋ
ਕੋਈ ਮਿਹਨਤ ਦੱਬੇ
ਤਾਂ ਲੜੋ
ਆਪਣੇ ਤੇ ਆਪਣੇ ਪਰਿਵਾਰ ਦੇ ਭਵਿੱਖ ਲਈ ਲੜੋ
ਦੇਸ਼ ਦੇ ਮਾਣ ਲਈ ਲੜੋ
ਲੜਨਾ ਬਣਦਾ
ਇਨਸਾਨੀਅਤ ਨੂੰ ਬਰਕਰਾਰ ਰੱਖਣ ਲਈ
ਲੜੋ
ਜਮੀਰ ਨੂੰ ਜਾਗਦਾ ਰੱਖਣ ਲਈ
ਲੜੋ
ਕਾਇਦੇ ਲਈ ਲੜੇ ਏਕਤਾ ਲਈ ਲੜੋ
ਲੜਨਾ ਬਣਦਾ
ਪਰ ਖਿਆਲ ਰਹੇ
ਕਿਧਰੇ ਗਰੀਬਾਂ ਮਜਲੂਮਾਂ ਦੇ ਚਾਅ ਕੁਚਲਣ ਲਈ ਤਾਂ
ਨਹੀ ਲੜ ਹਰੇ
ਕਿਧਰੇ ਕਿਸੇ ਬੇਕਸ਼ੂਰ ਨੂੰ ਸਜ਼ਾ ਦਿਵਾਉਣ ਲਈ ਤਾਂ
ਨਹੀਂ ਲੜ ਰਹੇ
ਕਿਧਰੇ ਭਾਈਚਾਰੇ ਦੀ ਸਾਂਝ ਨੂੰ ਖ਼ਤਮ ਕਰਨ ਲਈ ਤਾਂ
ਨਹੀਂ ਲੜ ਰਹੇ
ਕਿਧਰੇ ਦੁਨੀਆਂ ਦੇ ਮਾਲਿਕ ਦੀ ਰੱਖਿਆ ਕਰਨ ਦੇ ਵਹਿਮ ਵਿੱਚ ਤਾਂ
ਨਹੀਂ ਲੜ ਰਹੇ
ਕਿਧਰੇ ਲਾਈਲੱਗ ਲੋਕਾਂ ਲਈ ਤਾਂ
ਨਹੀਂ ਲੜ ਰਹੇ
ਕਿਧਰੇ ਸਿਆਸਤ ਲਈ ਤਾਂ
ਨਹੀ ਲੜ ਰਹੇ
ਲੜੋ
ਲੜਨਾ ਬਣਦਾ
ਮਹਾਨ ਬਣਨ ਲਈ ਲੜੋ
ਨਾ ਕਿ ਚੰਡਾਲ ਬਣਨ ਲਈ ਲੜੋ
ਜਿਉਣ ਲਈ ਲੜੋ
ਨਾ ਕਿ ਮਾਰਨ ਲਈ ਲੜੋ
ਲੜੋ ਹੱਕ ਐ
ਲੜਨਾ ਬਣਦਾ
ਮੌਤ ਨਾਲ ਲੜੋ
ਜ਼ਿੰਦਗੀ ਨਾਲ ਨਹੀਂ ।
" ਚੌਹਾਨ"
''
zindagi di ladai,Images for zindagi di ladai poetry,ਲੜੋ ਹੱਕ ਐ ਲੜਨਾ ਬਣਦਾ ਅਗਰ ਕੋਈ ਮੁਸ਼ੀਬਤ ਜ਼ਿੰਦਗੀ ਨੂੰ ਜਿਉਣ ਦੇ ਰਾਹ ਤੋਂ ਭਟਕਾ ਕੇ ਦਿਨ ਕਟੀਆਂ ਕਰਨ ਵਾਲੀ ਨੇਹ੍ਰੀ ਬਸਤੀ ਵੱਲ ਮੋੜਨਾ ਚਾਹੇ ਤਾਂ ਉਸ ਨਾਲ ਲੜੋ ਲੜਨਾ ਬਣਦਾ ਕੋਈ ਇੱਜਤ ਤੱਕੇ ਤਾਂ ਲੜੋ ਕੋਈ ਮਿਹਨਤ ਦੱਬੇ ਤਾਂ ਲੜੋ ਆਪਣੇ ਤੇ ਆਪਣੇ ਪਰਿਵਾਰ ਦੇ ਭਵਿੱਖ ਲਈ ਲੜੋ ਦੇਸ਼ ਦੇ ਮਾਣ ਲਈ ਲੜੋ ਲੜਨਾ ਬਣਦਾ ਇਨਸਾਨੀਅਤ ਨੂੰ ਬਰਕਰਾਰ ਰੱਖਣ ਲਈ ਲੜੋ ਜਮੀਰ ਨੂੰ ਜਾਗਦਾ ਰੱਖਣ ਲਈ ਲੜੋ ਕਾਇਦੇ ਲਈ ਲੜੇ ਏਕਤਾ ਲਈ ਲੜੋ ਲੜਨਾ ਬਣਦਾ ਪਰ ਖਿਆਲ ਰਹੇ ਕਿਧਰੇ ਗਰੀਬਾਂ ਮਜਲੂਮਾਂ ਦੇ ਚਾਅ ਕੁਚਲਣ ਲਈ ਤਾਂ  ਨਹੀ ਲੜ ਹਰੇ ਕਿਧਰੇ ਕਿਸੇ ਬੇਕਸ਼ੂਰ ਨੂੰ ਸਜ਼ਾ ਦਿਵਾਉਣ ਲਈ ਤਾਂ  ਨਹੀਂ ਲੜ ਰਹੇ ਕਿਧਰੇ ਭਾਈਚਾਰੇ ਦੀ ਸਾਂਝ ਨੂੰ ਖ਼ਤਮ ਕਰਨ ਲਈ ਤਾਂ  ਨਹੀਂ ਲੜ ਰਹੇ ਕਿਧਰੇ ਦੁਨੀਆਂ ਦੇ ਮਾਲਿਕ ਦੀ ਰੱਖਿਆ ਕਰਨ ਦੇ ਵਹਿਮ ਵਿੱਚ ਤਾਂ  ਨਹੀਂ ਲੜ ਰਹੇ  ਕਿਧਰੇ ਲਾਈਲੱਗ ਲੋਕਾਂ ਲਈ ਤਾਂ  ਨਹੀਂ ਲੜ ਰਹੇ ਕਿਧਰੇ ਸਿਆਸਤ ਲਈ ਤਾਂ  ਨਹੀ ਲੜ ਰਹੇ ਲੜੋ  ਲੜਨਾ ਬਣਦਾ ਮਹਾਨ ਬਣਨ ਲਈ ਲੜੋ ਨਾ ਕਿ ਚੰਡਾਲ ਬਣਨ ਲਈ ਲੜੋ  ਜਿਉਣ ਲਈ ਲੜੋ ਨਾ ਕਿ ਮਾਰਨ ਲਈ ਲੜੋ  ਲੜੋ ਹੱਕ ਐ ਲੜਨਾ ਬਣਦਾ ਮੌਤ ਨਾਲ ਲੜੋ ਜ਼ਿੰਦਗੀ ਨਾਲ ਨਹੀਂ ।

No comments:

Post a Comment