ਨਾ
ਮੈਨੂੰ ਨੇਹ੍ਰੇ ਨਾਲ
ਕੋਈ ਗਿਲਾ ਸਿਕਵਾ ਨਹੀਂ
ਕੋਈ ਸ਼ਿਕਾਇਤ ਨਹੀਂ
ਨੇਹ੍ਰੇ ਵਿੱਚ ਤੀਰ ਚਲਾਉਣਾ
ਮੇਰਾ ਤਾਂ ਕੰਮ ਐ
ਨੇਹ੍ਰਾ ਹੀ ਹੈ ਜੋ
ਮੇਰੇ ਤੀਰਅੰਦਾਜ਼ ਹੋਣ ਦਾ
ਸੰਦੇਸਾ ਦਿੰਦਾ
ਮਾਣ ਦਿੰਦਾ
ਮੇਰੀ ਸ਼ਿਕਾਇਤ ਤਾਂ
ਮੇਰੇ ਤੀਰਾਂ ਨਾਲ ਐ
ਜੋ ਨੇਹ੍ਰੇ ਵਿੱਚ ਚਲਦੇ ਨੇ
ਜੋ ਮੇਰੇ ਅਹਿਸਾਸ
ਮੇਰੇ ਜਜਬਾਤ ਸਮਝੇ ਬਗੇਰ
ਸਿੱਧੇ ਨਿਸ਼ਾਨੇ ’ਤੇ ਜਾ ਲਗਦੇ ਨੇ
ਤੇ ਵਿੰਨ ਦਿੰਦੇ ਨੇ ਮੇਰੇ ਦਿਲ ਨੂੰ
ਮੇਰੀਆਂ ਸੱਧਰਾਂ ਨੂੰ
ਹੁਣ ਤੂੰ ਸੋਚੇਗਾ ਕਿ
ਇਹ ਕਿਵੇਂ ਹੁੰਦਾ
ਪਰ ਇਹ ਹੁੰਦਾ
ਦੱਸਾਂਗਾ ਕਦੇ
ਵਿੰਨਦੇ ਇੱਕ ਇੱਕ ਤੀਰ ਨੂੰ
ਦਿਖਾਂਵਾਗਾ ਕਦੇ
ਆਪਣੇ ਹੀ ਤੀਰਾਂ ਨਾਲ
ਥਾਂ ਥਾਂ ਤੋਂ ਵਿੰਨੇ ਦਿਲ ਦੇ ਜ਼ਖ਼ਮ ਵੀ
ਨਾ
ਮੈਨੂੰ ਨੇਹ੍ਰੇ ਨਾਲ
ਕੋਈ ਗਿਲਾ ਸਿਕਵਾ ਨਹੀਂ
ਕੋਈ ਸ਼ਿਕਾਇਤ ਨਹੀਂ ।
" ਚੌਹਾਨ"
ਮੈਨੂੰ ਨੇਹ੍ਰੇ ਨਾਲ
ਕੋਈ ਗਿਲਾ ਸਿਕਵਾ ਨਹੀਂ
ਕੋਈ ਸ਼ਿਕਾਇਤ ਨਹੀਂ
ਨੇਹ੍ਰੇ ਵਿੱਚ ਤੀਰ ਚਲਾਉਣਾ
ਮੇਰਾ ਤਾਂ ਕੰਮ ਐ
ਨੇਹ੍ਰਾ ਹੀ ਹੈ ਜੋ
ਮੇਰੇ ਤੀਰਅੰਦਾਜ਼ ਹੋਣ ਦਾ
ਸੰਦੇਸਾ ਦਿੰਦਾ
ਮਾਣ ਦਿੰਦਾ
ਮੇਰੀ ਸ਼ਿਕਾਇਤ ਤਾਂ
ਮੇਰੇ ਤੀਰਾਂ ਨਾਲ ਐ
ਜੋ ਨੇਹ੍ਰੇ ਵਿੱਚ ਚਲਦੇ ਨੇ
ਜੋ ਮੇਰੇ ਅਹਿਸਾਸ
ਮੇਰੇ ਜਜਬਾਤ ਸਮਝੇ ਬਗੇਰ
ਸਿੱਧੇ ਨਿਸ਼ਾਨੇ ’ਤੇ ਜਾ ਲਗਦੇ ਨੇ
ਤੇ ਵਿੰਨ ਦਿੰਦੇ ਨੇ ਮੇਰੇ ਦਿਲ ਨੂੰ
ਮੇਰੀਆਂ ਸੱਧਰਾਂ ਨੂੰ
ਹੁਣ ਤੂੰ ਸੋਚੇਗਾ ਕਿ
ਇਹ ਕਿਵੇਂ ਹੁੰਦਾ
ਪਰ ਇਹ ਹੁੰਦਾ
ਦੱਸਾਂਗਾ ਕਦੇ
ਵਿੰਨਦੇ ਇੱਕ ਇੱਕ ਤੀਰ ਨੂੰ
ਦਿਖਾਂਵਾਗਾ ਕਦੇ
ਆਪਣੇ ਹੀ ਤੀਰਾਂ ਨਾਲ
ਥਾਂ ਥਾਂ ਤੋਂ ਵਿੰਨੇ ਦਿਲ ਦੇ ਜ਼ਖ਼ਮ ਵੀ
ਨਾ
ਮੈਨੂੰ ਨੇਹ੍ਰੇ ਨਾਲ
ਕੋਈ ਗਿਲਾ ਸਿਕਵਾ ਨਹੀਂ
ਕੋਈ ਸ਼ਿਕਾਇਤ ਨਹੀਂ ।
" ਚੌਹਾਨ"
No comments:
Post a Comment