Tuesday, March 6, 2018

punjabi shayari ’ ਇਸ਼ਕ’

ਇਸ਼ਕ ’ਚ ਪਵੇ ਕਦੋਂ ਮੁੱਲ, ਸਸਤਾ ਬਣੇ ਬਗੇਰ ।
ਓਧਰ ਦਿਲਾ ਗਿਆ ਕਿਉਂ, ਰਸਤਾ ਮਿਲੇ ਬਗੇਰ ।
ਮੰਨੇ ਕਦੋਂ ਦਿਲਾ ਤੂੰ , ਮਨ ਦੀ ਕਰੇ ਹਮੇਸ ,
ਸਹਿੰਦਾ ਰਹੀ ਤੜਫ ਹੁਣ, ਸ਼ਿਕਵਾ ਕਰੇ ਬਗੇਰ ।
ਬਦਨਾਮ ਉਹ ਕਰੇ ਤਾਂ, ਕਰਦਾ ਰਹੇ ਬਸ਼ੱਕ,
ਕਿਸਨੂੰ ਮਿਲੀ ਹੈ ਜੰਨਤ, ਦਸ ਖਾਂ ਮਰੇ ਬਗੇਰ ।
ਸੋਨਾ ਬਣੂ ਕਿ ਚਾਂਦੀ,ਐ ਦਿਲ ਤਿਰੀ ਉਮੀਦ,
ਕੁੰਦਨ ਬਣੂ ਕਿਵੇਂ ਪਰ ,ਅੱਗ ’ਚ ਸੜੇ ਬਗੇਰ ।
ਇਸ ਸਹਿਰ iਵੱਚ ਹਰਿਕ ਸੈਅ,ਨੂੰ ਹੋ ਗਿਆ ਗੁਮਾਨ,
"ਚੌਹਾਨ" ਹੁਣ ਨਿਕਲ ਚਲ, ਇੱਥੇ ਖੜੇ ਬਗੈਰ ॥
"ਚੌਹਾਨ "

No comments:

Post a Comment