Saturday, April 28, 2018

kalam dawat poetry

ਗ਼ਜ਼ਲ
ਦਿਨ ਦੇਖਾਂ, ਨਾ ਕੋਈ ਰਾਤ ਦੇਖਾਂ ।
ਚਾਨਣ ਨੇਹ੍ਰੇ ਦੀ ਹੁੰਦੀ, ਮਾਤ ਦੇਖਾਂ ।
ਕਿਸ ਧਰਮ ’ਚ ,ਰੁਲਗੀ ਮੇਰੀ ਸ਼ਨਾਖ਼ਤ,
ਕਿਸ ਵਰਗੀ ਐ ਮੇਰੀ, ਜਾਤ ਦੇਖਾਂ ।
ਹੁੰਗਾਰੇ, ਵਿੱਚ ਹੁੰਗਾਰਾ ਭਰੇ ਉਹ,
ਮੇਰੀ ਬਾਤ ’ਚ ਪਾਉਂਦਾ ,ਬਾਤ ਦੇਖਾਂ ।
ਉਸ ਵਰਗੀ,ਆਵੇ ਜ਼ਿਹਨ ’ਚ ਗ਼ਜ਼ਲ ਇੱਕ,
ਮੈਂ ਕੋਈ, ਜਦ ਕਲਮ ਦਵਾਤ ਦੇਖਾਂ ।
ਉਂਗਲ ’ਤੇ ਧਰ ਕੇ, ਅਸ਼ਕ ਕੋਈ,
ਮੇਰੀ ਉਲਫ਼ਤ ਦੀ, ਦਾਤ ਦੇਖਾਂ ।
ਕੋਈ ਪੰਛੀ ਵਿਛੜੇ , ਡਾਰ ਨਾਲੋ,
ਐਸੇ ਨਾ, ਰੱਬਾ ਹਾਲਾਤ ਦੇਖਾਂ ।
"ਚੌਹਾਨ"

No comments:

Post a Comment