Tuesday, April 24, 2018

dil hairan hai- poem

ਸੁੰਨੀ ਸੁੰਨੀ ਸੜਕ ’ਤੇ
ਸੋਚਾਂ ਦੇ ਤਰਕ ’ਤੇ
ਚੱਲੇ ਕਲਮ ਵਰਕ ’ਤੇ
ਦੂਰ ਤੱਕ ਵਿਰਾਨ ਐ
ਦਿਲ ਹੈਰਾਨ ਐ
ਸਾਵਣ ਦੀਆਂ ਕਣੀਆਂ ਵਿੱਚ
ਦਿਲ ’ਤੇ ਬਣੀਆਂ ਵਿੱਚ
ਇਸ਼ਕ ਦੀਆਂ ਜਣੀਆਂ ਵਿੱਚ
ਬਿਰਹੋ ਦਾ ਤੂਫਾਨ ਐ
ਦਿਲ ਹੈਰਾਨ ਐ
ਸੂਰਜ ਦੇ ਢਲਨ ’ਤੇ
ਖਿਆਲਾਂ ਦੇ ਚਲਨ ’ਤੇ 
ਜਿਗਰ ਦੇ ਬਲਨ ’ਤੇ
ਧੁੱਖਦਾ ਅਰਮਾਨ ਐ
ਦਿਲ ਹੈਰਾਨ ਐ
ਛਲਕਦੇ ਪੈਮਾਨੇ ਵਿੱਚ
ਥਿਰਕਦੇ ਜਮਾਨੇ ਵਿੱਚ
ਮਹਿਕਸੀ ਦੇ ਅਫਸਾਨੇ ਵਿੱਚ
ਝੁਮਦਾ ਜਹਾਨ ਐ
ਦਿਲ ਹੈਰਾਨ ਐ
ਝਾਂਜਰ ਦੇ ਬੋਰ ’ਤੇ
ਵੰਗਾਂ ਦੇ ਸੌਰ ’ਤੇ
ਮਸਤੀ ਦੀ ਲੋਰ ’ਤੇ
ਮੁਹੱਬਤ ਦਾ ਨਿਸ਼ਾਨ ਐ
ਦਿਲ ਹੈਰਾਨ ਐ
ਟਹਿਣੀ ’ਤੇ ਫੁੱਲ ’ਤੇ
ਉੱਡਦੀ ਬੁਲਬੁਲ ’ਤੇ
ਲੱਗੀਆਂ ਦੇ ਮੁੱਲ ’ਤੇ
ਜ਼ਿੰਦੜੀ ਕੁਰਬਾਨ ਐ
ਦਿਲ ਹੈਰਾਨ ਐ
ਹੁਸ਼ਨ ਦੀ ਰਾਣੀ ਵਿੱਚ
ਨਦੀ ਦੀ ਰਵਾਨੀ ਵਿੱਚ
ਇੱਕ ਯਾਦ ਸੁਹਾਣੀ ਵਿੱਚ
ਅੰਤਾਂ ਦਾ ਗੁਮਾਨ ਐ
ਦਿਲ ਹੈਰਾਨ ਐ
ਰੰਗਲੇ ਸੰਸਾਰ ਵਿੱਚ
ਸੁਰ ਕੱਢਦੀ ਤਾਰ ’ਵਿੱਚ
ਉਸ ਕਾਦਰਯਾਰ ਵਿੱਚ
ਅਹਿਸਾਸ ਦੀ ਜੁਬਾਨ ਐ
ਦਿਲ ਹੈਰਾਨ ਐ
ਜੋਗੀ ਦੇ ਭੇਸ ਵਿੱਚ
ਮਹਿਰਮ ਦੇ ਦੇਸ਼ ਵਿੱਚ
ਇਸ਼ਕ ਦੀ ਰੇਸ ਵਿੱਚ
ਆ ਗਿਆ " ਚੌਹਾਨ" ਐ
ਦਿਲ ਹੈਰਾਨ ਐ !!!
"ਚੌਹਾਨ"





No comments:

Post a Comment