Thursday, March 15, 2018

ratrani poem

ਸੁਮੰਦਰ ਦਿਲੇ ’ਤੇ ਆਈ ,
ਵਾਅ ਯਾਦਾਂ ਦੀ ਮਰਜਾਣੀ ।
ਸਮੇਟੇ ਹੌਕਿਆਂ ’ਚ ਮਾਏ,
ਬੂੰਦ -ਬੂੰਦ ਪਾਣੀ ।
ਕਿਨਾਰੇ ਕਾਲਜੇ ਦੇ ਭੁੰਨੇ,
ਟੁੱਟੀਆਂ ਸੱਧਰਾਂ ਦਾ ਸੋਰ ।
ਤੋੜੇ ਪਲਕਾਂਂ ਦੇ ਬੂਹੇ,
ਮਾਏ ਹੰਝੂਆਂ ਦਾ ਜੋਰ ।
ਰੱਤ ਮੱਚਗੀ ਪਿਆਸੀ,
ਨਜ਼ਰ ਡੁੱਬਗੀ ਨਿਮਾਣੀ ।
ਸਮੇਟੇ ਹੌਕਿਆਂ ....
ਭੁੱਖੇ ਵਾਸ਼ਨਾ ਦੇ ਭੋਰ,
ਬੰਦ ਪੱਤੀਆਂ ’ਚ ਹੋਣ ।
ਆਸ਼ਿਕ ਇਸ਼ਕ ਦੇ ਮਾਏ ,
ਕੰਡਿਆਂ ’ਤੇ ਸੌਣ \
ਛੋਹਿਆਂ ਸ਼ਰਮਾਏ ਲਾਜਵੰਤੀ,
ਰਾਤ ’ਚ ਖਿੜੇ ਰਾਤਰਾਣੀ ।
ਸਮੇਟੇ ਹੌਕਿਆਂ ....
ਡੂੰਗੇ ਉੱਤਰੇ ਖਿਆਲ,
ਮਾਏ ਡੁੱਬ ਹੀ ਨਾ ਜਾਣ ।
ਮੋਤੀਆਂ ਦਾ ਸਹਿਰ, 
ਨਾ ਕੋਈ ਜਾਣ- ਪਹਿਚਾਣ 
ਕੀ ਤੋਂ ਪੁੱਛਣਗੇ ਪਤਾ,
ਕਿਹਨੂੰ ਕਹਿਣਗੇ ਕਹਾਣੀ ।
ਸਮੇਟੇ ਹੌਕਿਆਂ ....
"ਚੌਹਾਨ"




No comments:

Post a Comment