Wednesday, March 14, 2018

punjabi shayari - ਅਮਰ

ਮੁਸ਼ਕਿਲਾਂ ਔਕੜਾਂ
ਨਾਲ ਲੜਦੀ ਜ਼ਿੰਦਗੀ
ਹਰ ਪਲ
ਮੌਤ ਤੋਂ ਹਾਰਦੀ ਐ
ਤੇ ਆਖਿਰਕਾਰ ਹਾਰ
ਜਾਂਦੀ ਐ
ਪਰ ਉਸਦਾ
ਲੜਨ ਦਾ ਲੜਾਕੂ ਜਜਬਾ
ਹੁਨਰਮੰਦ ਅੰਦਾਜ਼
ਸਵੈ-ਮਾਨ ਤੇ ਜ਼ਮੀਰ ਨੂੰ
ਬਰਕਰਾਰ ਰੱਖਣ ਦਾ ਸਲੀਕਾ
ਦੁਨੀਆ ਵਿੱਚ ਮਿਸ਼ਾਲ ਛੱਡ ਸਕਦਾਂ
ਤੇ
ਜ਼ਿੰਦਗੀ ’ਚ
ਜ਼ਿੰਦਗੀ ਨੂੰ ਮਿਲੇ ਨਾਮ ਨੂੰ
ਅਮਰ ਵੀ ਕਰ ਸਕਦਾਂ ।
" ਚੌਹਾਨ"

No comments:

Post a Comment