Monday, March 12, 2018

punjabi poetry on samander

ਸਮੁੰਦਰ
......
ਮੇਰੀ ਤਲਾਸ਼
ਉਸ ਨਦੀ ਦੀ ਹੈ
ਜਿਸਦੀਆਂ ਉੱਠਦੀਆਂ ਲਹਿਰਾਂ ਵਿੱਚ
ਮੈਨੂੰ ਡੋਬਨ ਦਾ ਡਰ ਹੋਵੇ
ਤੇ ਮੈਂ ਆਪਣੀ ਤਿਸ਼ਨਗੀ ਦੀ ਪੂਰਤੀ ਲਈ
ਬੇਖੌਫ ਉੱਤਰ ਜਾਵਾਂ ਉਸ ਵਹਿਣ iਵੱਚ
ਜਿਸਦਾ ਤੇਜ਼ ਵਹਾ
ਮੇਰੇ ਪੈਰਾਂ ਨੂੰ ਉਖਾੜਨ ਦਾ ਯਤਨ ਕਰੇ
ਮੈਂ ਉੱਤਰਦਾ ਜਾਵਾਂ ਗਹਿਰਾ ਹੋਰ ਗਹਿਰਾ
ਅਚਾਨਕ
ਮੈਨੂੰ ਡਰਾਉਂਦੀਆ ਲਹਿਰਾਂ ਸੀਤ, ਸਾਂਤ ਤੇ ਨਿਰਮਲ ਹੋ ਜਾਣ
ਪਰ ਮੈਂ ਉੱਤਰਦਾ ਜਾਵਾਂ, ਗਹਿਰਾ ਹੋਰ ਗਹਿਰਾ
ਫਿਰ ਇੱਕ ਆਵਾਜ਼
ਮੈਨੂੰ ਰੋਕ ਲਵੇ ਤੇ ਕਹੇ ਕਿ ਬਸ
ਮੈਂ ਹੋਰ ਗਹਿਰੀ ਤਾ ਨਹੀਂ ਆਂ
ਨਜ਼ਰ ਸਾਦਗੀ ਦੇ ਗਹਿਣਿਆਂ ਨਾਲ ਲੱਥਪੱਥ
ਚਾਂਦੀ ਰੰਗੀ ਨਦੀ ’ਤੇ ਪਵੇ
ਨਜ਼ਰਾਂ ਨਾਲ ਮਿਲਦੀਆਂ ਨਜ਼ਰਾਂ
ਪਲ ਭਰ ਲਈ ਝੁਕ ਜਾਵਣ
ਫਿਰ ਦੁਬਾਰਾ ਉੱਠੀ ਨਜ਼ਰ ਨੂੰ
ਮੇਰੇ ਬਾਰੇ ਜਾਨਣ ਵਾਲੇ
ਸਵਾਲਾਂ ਦੇ ਬਣੇ ਚਿੰਨ ਉਸਦੇ ਚਿਹਰੇ ’ਤੇ ਨਜ਼ਰੀ ਪੈਣ
ਅੱਖਾਂ ਵਿਚ ਬਣੀ ਕਸ਼ਿਸ਼
ਮੁਹੱਬਤ ਦੀ ਕਸਕ ਨੂੰ
ਬਿਆਨ ਕਰ ਰਹੀ ਹੋਵੇ
ਜਿਸ ਨੂੰ ਮਹਿਸੂਸ ਕਰਦੀ ਦਿਲ ਦੀ ਧੜਕਣ ਤੇਜ਼ ਹੋ ਕੇ ਸਾਂਤ ਹੋ ਜਾਵੇ
ਮੁੱਦਤ ਤੋ ਬਣੀ ਤਿਸ਼ਨਗੀ ਆਪਣਾ ਦਮ ਤੋੜ ਦੇਵੇ
ਤੇ ਮੈਂ ਆਪਣੀ ਹਸਤੀ ,ਆਪਣਾ ਵਜੂਦ
ਸਿਰ ਝੁਕਾ ਕੇ ਉਸ ਦੇ ਅੱਗੇ ਹਾਰ ਜਾਵਾਂ
ਤੇ ਕਹਿ ਦੇਵਾਂ ਕਿ
ਇਸਤੋਂ ਗਹਿਰਾ ਉੱਤਰਨਾ
ਮੈਨੂੰ ਵੀ ਕਦੋਂ ਆਉਂਦਾ
ਨਹੀਂ ਯਕੀਨ ਤਾਂ ਵਹਿ ਪਹਿਲਾਂ ਵਾਂਗ
ਮੈਂ ਤੈਨੂੰ ਡੁੱਬ ਕੇ ਦਿਖਾਵਾਂ ।
"ਚੌਹਾਨ"

No comments:

Post a Comment