ਪੰਖੜੀ ਜਹੇ
ਨਾਜੁਕ ਹੋਠਾਂ ਚੋਂ
ਨਿਕਲਦੇ ਸੂਖ਼ਮ ਬੋਲ
ਆਲੇ -ਦੁਆਲੇ ਨੂੰ
ਗਹਿਰਾ
ਸਾਂਤ ਗਹਿਰਾ ਕਰਦੇ ਨੇ
ਦੂਰ - ਦੂਰ ਤੱਕ
ਫੈਲੀ ਖਾਮੋਸ਼ੀ ਨੂੰ ਤੇਰਾ
ਬੁੱਲ ਟੁੱਕ ਕੇ
ਸ਼ਰਾਰਤ ਕਰਦੇ
ਨਜ਼ਾਕਤ ਦੇ ਹਾਸਿਆ ਨਾਲ ਤੋੜ ਦੇਣਾ
ਰਾਤ ਦੀ ਤਨਹਾਈਂ ’ਚ
ਗਹਿਰੀ ਚੁੱਪ ’ਚ ਖੜੇ
ਝੀਲ ਦੇ ਪਾਣੀ ’ਚ
ਪੱਥਰ ਸਿੱਟਣ ਵਰਗਾ ਹੁੰਦਾ
ਨਾ ਨਾ ਪਰ
ਦਿਲ ’ਤੇ ਛੁਰੀ ਚਲਾਉਣ ਵਰਗਾ ਹੁੰਦਾਂ
ਨਹੀਂ ਯਕੀਨ ਤਾਂ
ਮੇਰੀ ਛਾਤੀ ’ਤੇ ਆਪਣਾ ਸਿਰ ਧਰ ਕੇ
ਧੜਕਣਾ ’ਚ ਤੜਪਦੇ ਦਿਲ ਦੀ
ਫ਼ਰਿਆਦ ਨੂੰ ਸੁਣ ਕੇ ਦੇਖ ।
" ਚੌਹਾਨ"
No comments:
Post a Comment