Friday, March 23, 2018

guzre pal shayari

ਐ ਗੁਜ਼ਰੇ ਪਲ, ਚੱਲ ਓਥੇ ਚੱਲ 
ਜਿੱਥੇ ਮਾਂ ਦਿੰਦੀ ਐ ਲੋਰੀ,ਬਾਪੂ ਪੱਖੀ ਰਿਹੈ ਝੱਲ ।
ਸੰਗ ਮੇਰੇ ਕੜਕੀਲੀ ਡੰਡਾ,
ਖੇਡਣ ਜਿੱਥੇ ਹਾਣੀ ।
ਸੋਚੇ ਬਿਨਾਂ ਲਮਕਿਆਂ ਜਿੱਥੇ ,
ਕਮਜੋਰ ਜਹੀ ਫੜਕੇ ਟਾਹਣੀ ।
ਉਚਾਈ ਦੇਖ ਕੇ ਮਨ ਡਰਦਾ,
ਲੱਭਦਾ ਸੀ ਜਿੱਥੇ ਠੱਲ । 
ਐ ਗੁਜਰੇ ...
ਓਸੇ ਗਲੀ ਓਸੇ ਮੇੜ ’ਤੇ,
ਚੱਲ ਫਿਰ ਆ ਜਾ ਚੱਲੀਏ ।
ਸਖੀਆਂ ਸੰਗ ਜਾਂਦੇ ਮਹਿਰਮ ਨੂੰ,
ਫਿਰ ਅੱਜ ਜਾ ਕੇ ਠੱਲੀਏ । 
ਨਜ਼ਰਾਂ ਵਿਚ ਪਾ ਕੇ ਨਜ਼ਰਾਂ ,
ਉਹ ਨੈਣਾਂ ਨਾਲ ਕਰਦੈ ਗੱਲ । 
ਐ ਗੁਜਰੇ ...
ਉੱਥੇ ਨਾ ਵੇ ਜਾਵੀਂ ਅੜਿਆ,
ਜਿੱਥੇ ਪਏ ਵਿਛੋੜੇ । 
ਹੰਝੂਆਂ ਦੇ ਹੜ ਨੇ ਜਿੱਥੇ,
ਪਲਕਾਂ ਦੇ ਬੰਨ ਤੋੜੇ ।
ਰੁੜਦੇ ਰਹੇ ਚਾਅ ਕੁਆਰੇ,
ਗ਼ਮ ਨੇ ਮਾਰੀ ਮੱਲ ।
ਐ ਗੁਜ਼ਰੇ ਪਲ, ਚਲ ਓਥੇ ਚੱਲ ।
ਜਿੱਥੇ ਮਾਂ ਦਿੰਦੀ ਐ ਲੋਰੀ,ਬਾਪੂ ਪੱਖੀ ਰਿਹੈ ਝੱਲ ।
"ਚੌਹਾਨ"

No comments:

Post a Comment