Saturday, March 17, 2018

dua poetry

ਰਾਹੇ ਗਰਾਹੇ ਜਾਂਦੇ
ਮਿਲੇ ਕਿਸੇ ਬਜੁਰਗ ਅੱਗੇ
ਝੁਕ ਕੇ ਮੱਥਾ ਟੇਕਦਿਆਂ
ਜਾਣਦੇ ਹੋਏ ਵੀ
ਰਾਹ ਦਾ ਪਤਾ ਪੁੱਛ ਲਵੋ
ਪਤਾ ਦੱਸਦੇ ਬਜੁਰਗ ਦੇ
ਬੋਲਾਂ ਵਿੱਚ ਰਲੀਆਂ
ਇਲਾਹੀ ਦੁਵਾਵਾਂ
ਰਾਹ ’ਚ ਆਉਣ ਵਾਲੀਆਂ
ਮੁਸ਼ਕਿਲਾ ਔਕੜਾਂ ਨੂੰ
ਕੱਟ ਦੇਣਗੀਆਂ
ਫਿਰ ਬੇਮੁੱਖ ਹੋਈ
ਮੰਜ਼ਿਲ ਵੀ
ਤੁਹਾਡੇ ਵੱਲ ਰੁੱਖ
ਕਰ ਲਵੇਗੀ
ਸਫ਼ਰ ਸੁਖਾਲਾ ਤੇ ਅੱਧਾ ਹੋ ਕੇ
ਨਿਬੜ ਜਾਵੇਗਾ ।
"ਚੌਹਾਨ"



No comments:

Post a Comment