Saturday, March 24, 2018

birha poetry

ਹੌਕਿਆਂ ’ਚ
ਸਾਹਾਂ ਨੂੰ ਰੋੜ ਦੇਣਾ
ਯਾਦਾਂ ਦੀ ਅੱਗ ’ਚ
ਦਿਲ ਨੂੰ ਭੁੰਨਦੇ ਰਹਿਣਾਂ
ਲਫ਼ਜਾਂ ’ਚ ਹਲੀਮੀ 
ਦਾ ਭਰ ਜਾਣਾ
ਹਾਸਿਆਂ ’ਚ
ਪੀੜ ਜਹੀ ਮੁਸਰਾਹਟ
ਦਾ ਰਲ ਜਾਣਾ
ਆਪਣੇ ਆਲੇ-ਦੁਆਲੇ ਦੂਰ ਤੱਕ
ਰੇਗਿਸਥਾਨ ਨੂੰ ਮਹਿਸੂਸ ਕਰਨਾ
ਵੈਰਾਗ ’ਚ
ਨੈਣਾਂ ’ਚ ਆਏ ਹੰਝੂਆਂ ਨੂੰ ਰੋ ਕੇ
ਤਿਸ਼ਨਗੀ ’ਚ ਸੁੱਕੇ ਕੋਇਆਂ
ਦੀ ਚਮਕ ਨੂੰ ਬਰਕਰਾਰ ਰੱਖਣਾ
ਐ ਮੇਰੇ ਮਹਿਬੂਬ
ਕੀ ਇਹ ਹਿਜਰ ਐ !
ਕੀ ਏਸੇ ਨੂੰ ਹੀ
ਬਿਰਹਾ ਕਹਿੰਦੇ ਨੇ ?
" ਚੌਹਾਨ"

No comments:

Post a Comment