Sunday, March 25, 2018

beimaan poetry

ਸਿੱਲੇ-ਸਿੱਲੇ ਹੌਕਿਆਂ ਦੀ,
ਸਿਸਕੀ ਦੀ ਚੀਸ਼ ਨੂੰ ।
ਮੇਰੇ ਰਮਕਦਿਆਂ ਸਾਹਾਂ ’ਚ,
ਪਛਾਣ ਵੇ ਹਾਣੀਆਂ  ।
ਬੂੰਦ- ਬੂੰਦ ਸਿਮ ਰਿਹਾ,
ਚਾਅ ਸੱਜਰੇ ਖ਼ੁਆਬ ਚੋਂ,
ਛੇੜੇ ਦਿਲ ਨੇ ਯਾਦਾਂ ਦੇ,
ਨਿਸ਼ਾਨ ਵੇ ਹਾਣੀਆਂ  ।
ਮੁੜ-ਮੁੜ ਟੁੱਟੇ ਤੰਦ,
ਤਿਰੰਝਣਾ ’ਚ ਕੱਤਦੀ ਦੀ
ਤੇਰਾ ਸੋਚਾਂ ਚੋਂ ਨਾ ਟੁੱਟਦਾ,
ਧਿਆਨ ਵੇ ਹਾਣੀਆਂ ।
ਤੋੜ-ਤੋੜ ਟੋਟੇ ਪਰਖਾ
ਵੰਗਾਂ ਚੋਂ ਪਿਆਰ ਤੇਰਾ,
ਹਰ ਕੱਤਰਾ ਬਣਾਵੇ ਤੈਨੂੰ,
ਬੇਈਮਾਨ ਵੇ ਹਾਣੀਆਂ  ।
ਜਾਂਦਾ -ਜਾਂਦਾ ਦਿਲ ’ਤੇ
ਜਿੰਦਰਾ ਵੇ ਲਾ ਗਿਆ ,
ਰੌਣਕ ਦਾ ਵਿਹੜਾ ਹੋਇਆ,
ਸਮਸਾਨ ਵੇ ਹਾਣੀਆਂ  ।
ਰੋਮ-ਰੋਮ ਵਿੰਨਿਆਂ
ਹਿਜਰ ਨੇ ਸ੍ਕੂਨ ਦਾ ,
ਵਿਲਕਦੀ ਐ ਜਿਸ਼ਮ ’ਚ
ਜਾਨ ਵੇ ਹਾਣੀਆਂ ।
ਧੁੱਖ-ਧੁੱਖ ਜਿੰਦੜੀ
"ਚੌਹਾਨ"ਰਾਖ ਹੋ ਚੱਲੀ
ਟਹਿਕ ਪਹਿਲਾਂ ਵਾਲੀ ਰਹੀ ਨਾ ,
ਜਵਾਨ ਵੇ ਹਾਣੀਆਂ ॥
"ਚੌਹਾਨ"

No comments:

Post a Comment