ਅੰਧ-ਵਿਸਵਾਸ
ਸਮਾਜ ’ਚ ਫੈਲੀ ਇੱਕ ਬੁਰਾਈ
ਪਰ ਧੜਕਨ ਨੂੰ
ਤਰਤੀਬ ’ਚ ਰੱਖਣ ਵਾਲੀ ਸੱਚਾਈ
ਕਿਸ਼ੇ ਲੋੜਵੰਦ ਦੀ ਹਥੇਲੀ ’ਤੇ
ਅਚਨਚੇਤ ਖੁਰਕ ਬਣ ਕੇ ਮਚਲਦਾ ਅੰਧ-ਵਿਸਵਾਸ
ਉਮੰਗਾਂ ਵੀ ਜਗਾਉਂਦੈ
ਮੁਸ਼ੀਬਤ ਨਾਲ ਲੜਨ ਦਾ ਹੌਸਲਾ ਵੀ ਵਧਾਉਂਦੈਂ
ਅੰਧ-ਵਿਸਵਾਸ
ਕਿੱਕਰਾਂ,ਜੰਢਾ ਮਲਿਆਂ ’ਤੇ
ਲੱਗੇ ਬੇ-ਹੱਦ ਫ਼ਲ ਵਿੱਚ
ਜਦ ਅੰਧ-ਵਿਸਵਾਸ ਆ ਰਲਦੈ
ਉਦਾਸ ਕਿਸਾਨ ਦੇ ਜ਼ਿਹਨ ”ਚ
ਭਾਰੀ ਫਸ਼ਲ ਹੋਣ ਦਾ ਦਾਵਾ ਕਰਦੈ
ਖਿਆਲਾਂ ਸੋਚਾਂ ’ ਚ ਭਣਕਦਾਂ ਅੰਧ-ਵਿਸਵਾਸ
ਆਸ਼ਾਂ ਦੀਆਂ ਕਰੂੰਬਲਾਂ ਨੂੰ ਮੁੜ ਟਹਿਕਣ ਲਾਉਂਦੈ
ਕਿੰਨੇ ਹੀ ਖੁਆਬ ਪਲਾਂ ਵਿਚ ਸਜਾਉਂਦੈ
ਅੰਧ-ਵਿਸਵਾਸ
ਵੰਗ ਦੇ ਟੋਟਿਆਂ ਨੂੰ ਤੋੜਦੀ
ਮਾਹੀ ਦੇ ਪਿਆਰ ਨੂੰ ਪਰਖ਼ਦੀ
ਮੁਟਿਆਰ ਦੀ ਹਥੇਲੀ ’ਚ
ਅੰਧ-ਵਿਸਵਾਸ ਜਦ ਵੱਡਾ ਕੱਚਰਾ ਬਣ ਚੁੱਬਦੈ
ਨਿਕਲੇ ਖੂਨ ਦੇ ਤੁਪਕੇ ਹੇਠ
ਹਰ ਗਿਲਾ ਹਰ ਸ਼ਿਕਵਾ ਡੁੱਬਦੈ
ਲਹੂ ਦੀ ਲਾਲੀ
ਫਿੱਕੀ ਪਈ ਪਰੇਮ ਦੀ ਡੋਰੀ ’ਚ
ਰੰਗ ਵੀ ਭਰਦੀ ਐ
ਆਪਣੀ ਮੁਹੱਬਤ ’ਤੇ ਸ਼ੱਕ ਕਰਨ ਦੇ
ਗੁਨਾਹ ਤੋਂ ਵੀ ਡਰਦੀ ਐ
ਅੰਧ-ਵਿਸਵਾਸ
ਕਦੇ ਕਦੇ ਮਹਿਬੂਬ ਦੇ ਦਿਲ ਦਾ ਪਤਾ ਵੀ ਦਿੰਦੈ
ਹਾਂ-ਨਾਂਹ ਹਾਂ-ਨਾੱਹ ਹਾਂ-ਨਾਹ
ਕਹਿ ਕੇ ਟੁੱਟਦੀਆਂ ਫੁੱਲ ਦੀਆਂ ਪੱਤੀਆਂ ਚੋਂ
ਆਖ਼ਰੀ ਪੱਤੀ ਹਾਂ ਦੀ ਵੀ ਬਚਾ ਵੀ ਲੈਂਦੇ
ਦਿਲ ਸਮੁੰਦਰ ’ਚ ਉੱਠਦੀਆਂ
ਮੁਹੱਬਤ ਦੀਆਂ ਲਹਿਰਾ
ਫਿਰ ਕਿਸਦੇ ਵੱਸ ’ਚ ਵੱਸ ਕਰਨਾ ਰਹਿੰਦੈ
ਫਿਰ ਅੰਧ-ਵਿਸਵਾਸ ਹੀ
ਅੰਧ-ਵਿਸਵਾਸ ਬਣ ਕੇ ਕਹਿੰਦੈ
ਕਿ ਯਾਰ ਕਿੱਧਰੇ ਇਹ ਅੰਧ-ਵਿਸਵਾਸ ਤੇ ਨਹੀਂ
ਅੰਧ-ਵਿਸਵਾਸ
ਕਦੇ ਕਦੇ ਇਹ ਮੇਰੇ ਪਜਾਮੇ ਦੇ ਪਾਉਂਚੇ ’ਚ
ਵਲ ਪਾ ਕੇ ਮੇਰੀ ਮਾਂ ਨੂੰ ਦਿੱਸਦੇ
ਵੇ ਸਿੱਧਰਿਆ ਤੇਰੇ ਨਵੇਂ ਕੱਪੜੇ ਬਣਨਗੇ
ਕਹਿੰਦੀ ਮਾਂ ਦੀ ਅੱਖ ਚੋਂ
ਖੁਸ਼ੀ ਦਾ ਹੰਝੂ ਵੀ ਡਿੱਗਦੈ
ਮੋਹ ਭਿੱਜੇ ਮਮਤਾ ਦੇ ਬੋਲਾਂ ’ਤੇ
ਵਿਸਵਾਸ ਤੋਂ ਵੀ ਜ਼ਿਆਦਾ ਵਿਸਵਾਸ
ਕਰਨ ਨੂੰ ਦਿਲ ਕਰਦੈ
ਅੰਧ-ਵਿਸਵਾਸ ਦੀ ਹਾਮੀ
ਭਰਨ ਨੂੰ ਦਿਲ ਕਰਦੈ
ਅੰਧ-ਵਿਸ਼ਵਾਸ
ਮੈਂ ਨਾਲ ਮੈਨੂੰ ਜੋੜਦਾ ਵੀ ਐ
ਪਲਾਂ ਛਣਾਂ ਵਿੱਚ
ਮੈਂ ਤੋਂ ਮੈਨੂੰ ਤੋੜਦਾ ਵੀ ਐ
ਪੀੜ ਬਣਕੇ ਦਿਲ ਨੂੰ ਨਚੋੜਦਾ ਵੀ ਐ
ਅਹਿਸਾਸ ਬਣਕੇ ਨੈਣੋਂ ਹੰਝੂ ਰੋੜਦਾ ਵੀ ਐ
ਫਿਰ ਵੀ ਪਤਾ ਨਹੀਂ ਕਿਉਂ?
ਮੈਂ ਸਿੱਧਰੇ ਨੂੰ ਇਹ ਠੱਗਦੈ
ਪਤਾ ਨਹੀਂ ਕਿਉਂ?
ਅੰਧ-ਵਿਸਵਾਸ ਦਾ ਹੋਣਾ
ਮੈਨੂੰ ਲਾਜ਼ਿਮੀ ਲਗਦੈ ।
ਪਤਾ ਨਹੀਂ ਕਿਉਂ?
ਅੰਧ-ਵਿਸਵਾਸ ਦਾ ਹੋਣਾ
ਮੈਨੂੰ ਲਾਜ਼ਿਮੀ ਲਗਦੈ ।
"ਚੌਹਾਨ"

ਸਮਾਜ ’ਚ ਫੈਲੀ ਇੱਕ ਬੁਰਾਈ
ਪਰ ਧੜਕਨ ਨੂੰ
ਤਰਤੀਬ ’ਚ ਰੱਖਣ ਵਾਲੀ ਸੱਚਾਈ
ਕਿਸ਼ੇ ਲੋੜਵੰਦ ਦੀ ਹਥੇਲੀ ’ਤੇ
ਅਚਨਚੇਤ ਖੁਰਕ ਬਣ ਕੇ ਮਚਲਦਾ ਅੰਧ-ਵਿਸਵਾਸ
ਉਮੰਗਾਂ ਵੀ ਜਗਾਉਂਦੈ
ਮੁਸ਼ੀਬਤ ਨਾਲ ਲੜਨ ਦਾ ਹੌਸਲਾ ਵੀ ਵਧਾਉਂਦੈਂ
ਅੰਧ-ਵਿਸਵਾਸ
ਕਿੱਕਰਾਂ,ਜੰਢਾ ਮਲਿਆਂ ’ਤੇ
ਲੱਗੇ ਬੇ-ਹੱਦ ਫ਼ਲ ਵਿੱਚ
ਜਦ ਅੰਧ-ਵਿਸਵਾਸ ਆ ਰਲਦੈ
ਉਦਾਸ ਕਿਸਾਨ ਦੇ ਜ਼ਿਹਨ ”ਚ
ਭਾਰੀ ਫਸ਼ਲ ਹੋਣ ਦਾ ਦਾਵਾ ਕਰਦੈ
ਖਿਆਲਾਂ ਸੋਚਾਂ ’ ਚ ਭਣਕਦਾਂ ਅੰਧ-ਵਿਸਵਾਸ
ਆਸ਼ਾਂ ਦੀਆਂ ਕਰੂੰਬਲਾਂ ਨੂੰ ਮੁੜ ਟਹਿਕਣ ਲਾਉਂਦੈ
ਕਿੰਨੇ ਹੀ ਖੁਆਬ ਪਲਾਂ ਵਿਚ ਸਜਾਉਂਦੈ
ਅੰਧ-ਵਿਸਵਾਸ
ਵੰਗ ਦੇ ਟੋਟਿਆਂ ਨੂੰ ਤੋੜਦੀ
ਮਾਹੀ ਦੇ ਪਿਆਰ ਨੂੰ ਪਰਖ਼ਦੀ
ਮੁਟਿਆਰ ਦੀ ਹਥੇਲੀ ’ਚ
ਅੰਧ-ਵਿਸਵਾਸ ਜਦ ਵੱਡਾ ਕੱਚਰਾ ਬਣ ਚੁੱਬਦੈ
ਨਿਕਲੇ ਖੂਨ ਦੇ ਤੁਪਕੇ ਹੇਠ
ਹਰ ਗਿਲਾ ਹਰ ਸ਼ਿਕਵਾ ਡੁੱਬਦੈ
ਲਹੂ ਦੀ ਲਾਲੀ
ਫਿੱਕੀ ਪਈ ਪਰੇਮ ਦੀ ਡੋਰੀ ’ਚ
ਰੰਗ ਵੀ ਭਰਦੀ ਐ
ਆਪਣੀ ਮੁਹੱਬਤ ’ਤੇ ਸ਼ੱਕ ਕਰਨ ਦੇ
ਗੁਨਾਹ ਤੋਂ ਵੀ ਡਰਦੀ ਐ
ਅੰਧ-ਵਿਸਵਾਸ
ਕਦੇ ਕਦੇ ਮਹਿਬੂਬ ਦੇ ਦਿਲ ਦਾ ਪਤਾ ਵੀ ਦਿੰਦੈ
ਹਾਂ-ਨਾਂਹ ਹਾਂ-ਨਾੱਹ ਹਾਂ-ਨਾਹ
ਕਹਿ ਕੇ ਟੁੱਟਦੀਆਂ ਫੁੱਲ ਦੀਆਂ ਪੱਤੀਆਂ ਚੋਂ
ਆਖ਼ਰੀ ਪੱਤੀ ਹਾਂ ਦੀ ਵੀ ਬਚਾ ਵੀ ਲੈਂਦੇ
ਦਿਲ ਸਮੁੰਦਰ ’ਚ ਉੱਠਦੀਆਂ
ਮੁਹੱਬਤ ਦੀਆਂ ਲਹਿਰਾ
ਫਿਰ ਕਿਸਦੇ ਵੱਸ ’ਚ ਵੱਸ ਕਰਨਾ ਰਹਿੰਦੈ
ਫਿਰ ਅੰਧ-ਵਿਸਵਾਸ ਹੀ
ਅੰਧ-ਵਿਸਵਾਸ ਬਣ ਕੇ ਕਹਿੰਦੈ
ਕਿ ਯਾਰ ਕਿੱਧਰੇ ਇਹ ਅੰਧ-ਵਿਸਵਾਸ ਤੇ ਨਹੀਂ
ਅੰਧ-ਵਿਸਵਾਸ
ਕਦੇ ਕਦੇ ਇਹ ਮੇਰੇ ਪਜਾਮੇ ਦੇ ਪਾਉਂਚੇ ’ਚ
ਵਲ ਪਾ ਕੇ ਮੇਰੀ ਮਾਂ ਨੂੰ ਦਿੱਸਦੇ
ਵੇ ਸਿੱਧਰਿਆ ਤੇਰੇ ਨਵੇਂ ਕੱਪੜੇ ਬਣਨਗੇ
ਕਹਿੰਦੀ ਮਾਂ ਦੀ ਅੱਖ ਚੋਂ
ਖੁਸ਼ੀ ਦਾ ਹੰਝੂ ਵੀ ਡਿੱਗਦੈ
ਮੋਹ ਭਿੱਜੇ ਮਮਤਾ ਦੇ ਬੋਲਾਂ ’ਤੇ
ਵਿਸਵਾਸ ਤੋਂ ਵੀ ਜ਼ਿਆਦਾ ਵਿਸਵਾਸ
ਕਰਨ ਨੂੰ ਦਿਲ ਕਰਦੈ
ਅੰਧ-ਵਿਸਵਾਸ ਦੀ ਹਾਮੀ
ਭਰਨ ਨੂੰ ਦਿਲ ਕਰਦੈ
ਅੰਧ-ਵਿਸ਼ਵਾਸ
ਮੈਂ ਨਾਲ ਮੈਨੂੰ ਜੋੜਦਾ ਵੀ ਐ
ਪਲਾਂ ਛਣਾਂ ਵਿੱਚ
ਮੈਂ ਤੋਂ ਮੈਨੂੰ ਤੋੜਦਾ ਵੀ ਐ
ਪੀੜ ਬਣਕੇ ਦਿਲ ਨੂੰ ਨਚੋੜਦਾ ਵੀ ਐ
ਅਹਿਸਾਸ ਬਣਕੇ ਨੈਣੋਂ ਹੰਝੂ ਰੋੜਦਾ ਵੀ ਐ
ਫਿਰ ਵੀ ਪਤਾ ਨਹੀਂ ਕਿਉਂ?
ਮੈਂ ਸਿੱਧਰੇ ਨੂੰ ਇਹ ਠੱਗਦੈ
ਪਤਾ ਨਹੀਂ ਕਿਉਂ?
ਅੰਧ-ਵਿਸਵਾਸ ਦਾ ਹੋਣਾ
ਮੈਨੂੰ ਲਾਜ਼ਿਮੀ ਲਗਦੈ ।
ਪਤਾ ਨਹੀਂ ਕਿਉਂ?
ਅੰਧ-ਵਿਸਵਾਸ ਦਾ ਹੋਣਾ
ਮੈਨੂੰ ਲਾਜ਼ਿਮੀ ਲਗਦੈ ।
"ਚੌਹਾਨ"

No comments:
Post a Comment