ਗ਼ਜ਼ਲ
ਐ ਦਿਲ ! ਕਹਿਆ ਨਾ ਕਰ ਤੂੰ ਗ਼ਮ,ਗੱਲ ਕਰਦੇ ਕਰਦੇ ।
ਇਹ ਅੱਖਾਂ ਕਰਿਆ ਨਾ ਕਰ ਨਮ, ਗੱਲ ਕਰਦੇ ਕਰਦੇ ।
ਕਾਲੀ ਰਾਤ ਗ਼ਮਾਂ ਦੀ ,ਯਾਦਾਂ ਦਾ ਬਣਿਆ ਛਾਇਆ,
ਕੀ ਦੱਸਾਂ ਕਰਦੇ ਨੇ ਕੀ ਸਿਤਮ,ਗੱਲ ਕਰਦੇ ਕਰਦੇ ।
ਸੁਣਦਾ ਹੈਂ ਤਾਂ ਆਖਾਂ ,ਐ ਹਮਦਮ ਐ ਦਿਲਜਾਨੀ,
ਤੇਰੇ ਬਿਨ ਸਿਸਕੇ ਮੇਰਾ ਦਮ, ਗੱਲ ਕਰਦੇ ਕਰਦੇ ।
ਤੇਰੀ ਸਿੱਧੀ ਸਾਧੀ ਬੋਲੀ, ਜਾਨ ਦੀ ਹੈ ਦੁਸ਼ਮਣ,
ਹਾਏ ! ਤੇਰਾ ਰੁਕਨਾ ਇਕਦਮ ,ਗੱਲ ਕਰਦੇ ਕਰਦੇ ।
ਤੂੰ ਦੀਪਕ ਮੈ ਬੱਤੀ, ਤੂੰ ਜਾਣੈ ਮੈਂ ਵੀ ਜਾਣਾ,
ਇਸ਼ਕ ’ਚ ਮੱਚੀਏ ਐ ਹਮਦਮ ,ਗੱਲ ਕਰਦੇ ਕਰਦੇ ।
ਮੇਰਾ ਛਾਇਆ, ਮੇਰਾ ਲਹਿਜਾ ,ਮੇਰੀ ਨਾਦਾਨੀ,
ਕਹਿ ਜਾਂਦੀ ਐ "ਚੌਹਾਨ" ਕਲਮ,ਗੱਲ ਕਰਦੇ ਕਰਦੇ ।
"ਚੌਹਾਨ"

ਐ ਦਿਲ ! ਕਹਿਆ ਨਾ ਕਰ ਤੂੰ ਗ਼ਮ,ਗੱਲ ਕਰਦੇ ਕਰਦੇ ।
ਇਹ ਅੱਖਾਂ ਕਰਿਆ ਨਾ ਕਰ ਨਮ, ਗੱਲ ਕਰਦੇ ਕਰਦੇ ।
ਕਾਲੀ ਰਾਤ ਗ਼ਮਾਂ ਦੀ ,ਯਾਦਾਂ ਦਾ ਬਣਿਆ ਛਾਇਆ,
ਕੀ ਦੱਸਾਂ ਕਰਦੇ ਨੇ ਕੀ ਸਿਤਮ,ਗੱਲ ਕਰਦੇ ਕਰਦੇ ।
ਸੁਣਦਾ ਹੈਂ ਤਾਂ ਆਖਾਂ ,ਐ ਹਮਦਮ ਐ ਦਿਲਜਾਨੀ,
ਤੇਰੇ ਬਿਨ ਸਿਸਕੇ ਮੇਰਾ ਦਮ, ਗੱਲ ਕਰਦੇ ਕਰਦੇ ।
ਤੇਰੀ ਸਿੱਧੀ ਸਾਧੀ ਬੋਲੀ, ਜਾਨ ਦੀ ਹੈ ਦੁਸ਼ਮਣ,
ਹਾਏ ! ਤੇਰਾ ਰੁਕਨਾ ਇਕਦਮ ,ਗੱਲ ਕਰਦੇ ਕਰਦੇ ।
ਤੂੰ ਦੀਪਕ ਮੈ ਬੱਤੀ, ਤੂੰ ਜਾਣੈ ਮੈਂ ਵੀ ਜਾਣਾ,
ਇਸ਼ਕ ’ਚ ਮੱਚੀਏ ਐ ਹਮਦਮ ,ਗੱਲ ਕਰਦੇ ਕਰਦੇ ।
ਮੇਰਾ ਛਾਇਆ, ਮੇਰਾ ਲਹਿਜਾ ,ਮੇਰੀ ਨਾਦਾਨੀ,
ਕਹਿ ਜਾਂਦੀ ਐ "ਚੌਹਾਨ" ਕਲਮ,ਗੱਲ ਕਰਦੇ ਕਰਦੇ ।
"ਚੌਹਾਨ"

No comments:
Post a Comment